ਅੱਜ ਕੀ ਜਿਕਰ ਕਰਾ ਮੈਂ ਉਸ ਪੰਜਾਬ ਦਾ
ਉਸ ਵਰਕਿਆ ਦੀ ਫਟੀ ਕਿਤਾਬ ਦਾ
ਨਾ ਸੱਭਿਆਚਾਰ ਦਾ ਕੋਈ ਪੰਨਾ ਏ
ਨਾ ਮਾਂ ਬੋਲੀ ਦੀ ਉਗਦੀ ਫਸਲ ਕੋਈ
ਨਾ ਮਿੱਠੜੇ ਅਲਫਾਜਾ ਦਾ ਕੋਈ ਗੰਨਾ ਏ
ਕੀ ਕਰਾਂ ਹਿਸਾਬ ਘਾਟੇ ਬੇਹਿਸਾਬ ਦਾ
ਅੱਜ ਕੀ ਜਿਕਰ ਕਰਾ ਮੈਂ ਉਸ ਪੰਜਾਬ ਦਾ
ਉਸ ਵਰਕਿਆ ਦੀ ਫਟੀ ਕਿਤਾਬ ਦਾ ।
ਗੁਰਮੁਖੀ ਦੀ ਕੋਈ ਕਦਰ ਨਹੀਂ
ਇਥੇ ਇੰਗਲਿਸ਼ ਹੀ ਵਿਕਦੀ ਜਾਣੀ ਏ
ਪਿਆਰ ਮੁਹੱਬਤ ਦਾ ਕੋਈ ਦੌਰ ਨਹੀ
ਨਾ ਹੀ ਪੜਦਾ ਕੋਈ ਗੁਰਬਾਣੀ ਏ
ਕੀ ਹਾਲ ਬਿਆਨ ਕਰਾ ਮੈਂ ਚਨਾਬ ਦਾ
ਕੀ ਜਿਕਰ ਕਰਾ ਮੈਂ ਉਸ ਪੰਜਾਬ ਦਾ
ਉਸ ਵਰਕਿਆ ਦੀ ਫਟੀ ਕਿਤਾਬ ਦਾ ।
ਇਸ ਲਾਵਾਰਿਸ ਮਾਂ ਬੋਲੀ ਦਾ ਨਾ ਕੋਈ ਵਾਰਿਸ ਏ
ਨਾ ਬਾਹ ਕੋਈ ਇਸ ਦੀ ਫੜਦਾ ਹੈ
ਬਸ ਇਸ ਨੂੰ ਘਰੋਂ ਬੇਘਰ ਕਰਨ ਵਿੱਚ ਸਭ ਲੱਗੇ
ਇਸ ਨੂੰ ਮਾਰ ਮੁਕਾਵਣ ਲਈ ਨਵੀ ਇਕ ਸਕੀਮ ਕੋਈ ਘੜਦਾ ਹੈ
ਕਦੋਂ ਉਤਰੂ ਨਸ਼ਾ ਚੰਦਰੇ ਇਸ ਸ਼ਬਾਬ ਦਾ
ਕੀ ਜਿਕਰ ਕਰਾ ਮੈਂ ਉਸ ਪੰਜਾਬ ਦਾ
ਵਰਕਿਆ ਦੀ ਫਟੀ ਕਿਤਾਬ ਦਾ ।
ਸਾਂਝਾਂ ਮੇਲਾ ਨਾ ਤਿਉਹਾਰ ਏ
ਨਾ ਲੋਹੜੀ ਨਾ ਵਿਸਾਖੀ ਏ
ਜਿਥੇ ਦੁੱਖ-ਸੁੱਖ ਫੋਲਣ ਜੁੜ ਬਹਿੰਦੇ ਸੀ
ਨਾ ਹੀ ਸੱਥ ਕੋਈ ਬਾਕੀ ਏ
ਮਹੁਬਤ ਦਾ ਮੈਂ ਬੂਟਾ ਲਾਵਾ
ਟੁਕੜਾ ਮਿਲ ਜਾਵੇ ਕੋਈ ਪਿਆਰ ਦੀ ਦਾਬ ਦਾ
ਕੀ ਜਿਕਰ ਕਰਾ ਮੈਂ ਉਸ ਪੰਜਾਬ ਦਾ
ਵਰਕਿਆ ਦੀ ਫਟੀ ਕਿਤਾਬ ਦਾ ।
ਇਨ੍ਹਾਂ ਪਿਆਰ ਦੇ ਖੇਤਾਂ ਵਿੱਚ ਨਫਰਤ ਦਾ ਬੀਜ ਕਿਉ ਸੁੱਟਿਆ ਏ
ਨਸ਼ਿਆਂ ਦਾ ਤੁਸੀਂ ਪਾਣੀ ਦਿੱਤਾ , ਫਿਰ ਓਦਾਂ ਦਾ ਹੀ ਉਗਿਆ ਏ
ਕੁਦਰਤ ਦਾ ਨਿਯਮ ਹੈ ਸੱਚਾ ਜੋ ਬੋਏਗਾ ਸੋ ਪਾਏਗਾ
ਉਹੀਓ ਕੱਟੇਗਾ ਪੀਸੇਗਾ ਉਹੀ ਖਾਏਗਾ
”ਪ੍ਰੀਤ ” ਪੰਜਾਬ ਦੀ ਖਿਲਰੀ ਮਾਲਾ ਨੂੰ ਇਕੱਠੀ ਕਰਦਾ ਤੇ ਸਾਂਭ ਦਾ
ਕੀ ਜਿਕਰ ਕਰਾ ਮੈਂ ਉਸ ਪੰਜਾਬ ਦਾ
ਵਰਕਿਆ ਦੀ ਫਟੀ ਕਿਤਾਬ ਦਾ
“ਪ੍ਰੀਤ ਰੇਖੀ
