ਮਿੱਟੀ ਦਾ ਪੁੱਤਲਾ (Statue of soil)

ਮਿੱਟੀ ਦਾ ਪੁੱਤਲਾ       

ਮਿੱਟੀ ਦਾ ਪੁੱਤਲਾ ਤੂੰ ਮਿੱਟੀ ਤੇਰੀ ਜਾਤ
        ਮਿੱਟੀ ਵਿਚ ਮਿਲ ਜਾਣਾ ਤੂੰ
        ਤੂੰ ਕਰਦਾ ਮਿੱਟੀ ਦੀ ਹੀ ਬਾਤ
        ਇਥੇ ਮਿੱਟੀ ਦੀ ਹੈ ਹਰ ਚੀਜ
        ਵਿੱਚ ਮਿੱਟੀ ਹੀ ਮਿਲ ਜਾਣਾ
        ਮਿੱਟੀ ਨੂੰ ਹੀ ਵਿੱਚ ਜੋੜਣ  ਲੱਗਾ
              ਭੁੱਲ ਕੇ ਰੱਬ ਦੀ ਤੂੰ ਬਾਤ
     ਮਿੱਟੀ ਦਾ ਪੁੱਤਲਾ ਤੂੰ, ਮਿੱਟੀ ਤੇਰੀ ਜਾਤ ।
           ਸੋਹਣੇ ਘਰ ਤੇ ਮਹਿੰਗੀਆਂ ਕਾਰਾਂ
             ਜਿਸ ਦਾ ਤੂੰ ਇਨ੍ਹਾਂ ਮਾਣ ਕਰੇ
              ਦੁਨੀਆਂਦਾਰੀ ਦੇ ਵਿੱਚ ਰੁੱਝ ਕੇ
          ਧਨ ਦੌਲਤ ਦਾ ਹੀ ਗੁਣਗਾਨ ਕਰੇ
           ਇਨ੍ਹਾਂ ਨਾਸ਼ਮਾਨ ਚੀਜਾਂ ਨੂੰ ਭੁੱਲ ਕੇ
               ਰੱਬ ਨੂੰ ਹਿਰਦੇ ਵਿੱਚ ਵਸਾਕੇ
                  ਮੰਗ ਲੈ ਨਾਮ ਦੀ ਦਾਤ
          ਮਿੱਟੀ ਦਾ ਪੁੱਤਲਾ ਤੂੰ ਮਿੱਟੀ ਤੇਰੀ ਜਾਤ
               ਮਿੱਟੀ ਵਿਚ ਮਿਲ ਜਾਣਾ ਤੂੰ
             ਤੂੰ ਕਰਦਾ ਮਿੱਟੀ ਦੀ ਹੀ ਬਾਤ ।
                ਮਿੱਟੀ ਤੂੰ ਮਿੱਟੀ ਤੇਰੇ ਕੰਮ
             ਹਰ ਚੀਜ ਹੈ ਮਿੱਟੀ ਤੇ ਮਿੱਟੀ ਤੇਰਾ ਚੰਮ
           ਸਾਇੰਸ ਦੇ ਨਾਂ ਤੇ ਤੂੰ ਕਰਤੇ ਕੰਮ ਬਣਾਉਟੀ
    ਤੂੰ ਰੱਬ ਦੇ ਕੰਮਾਂ ਨੂੰ ਹੀ ਲੱਗ ਪਿਆ ਦੇਣ ਚਨੌਤੀ
                    ਏ ਨਾਦਾਨ ਮਿੱਟੀ ਦੇ ਪੁੱਤਲੇ
                 ਰੱਬ ਅੱਗੇ ਤੇਰੀ ਕੀ ਔਕਾਤ!
                 ਮਿੱਟੀ ਦਾ ਪੁੱਤਲਾ ਤੂੰ ਮਿੱਟੀ ਤੇਰੀ ਜਾਤ ।
                      ਮਿੱਟੀ ਵਿਚ ਮਿਲ ਜਾਣਾ ਤੂੰ
                     ਤੂੰ ਕਰਦਾ ਮਿੱਟੀ ਦੀ ਹੀ ਬਾਤ  ।
           ‘ਪ੍ਰੀਤ’ ਰੱਬ ਨੂੰ  ਕੋਈ ਨਹੀਂ ਮਿਟਾ ਸਕਦਾ
                   ਉਹ ਤਾਂ ਆਮਿੱਟ ਹੈ  ਆਜੀਤ ਹੈ
           ਸਰਬ ਸ਼ਕਤੀਮਾਨ ਇਕ ਜੋਤ ਦੀ ਹੈ ਲਾਟ
                ਮਿੱਟੀ ਦਾ ਪੁੱਤਲਾ ਤੂੰ ਮਿੱਟੀ ਤੇਰੀ ਜਾਤ
                      ਮਿੱਟੀ ਵਿਚ ਮਿਲ ਜਾਣਾ ਤੂੰ
                    ਕਰਦਾ ਮਿੱਟੀ ਦੀ ਹੀ ਬਾਤ ।
                                   
                                         ”ਪ੍ਰੀਤ ਰੇਖੀ”

  1. Thank you so much

Leave a comment

Design a site like this with WordPress.com
Get started