ਇੱਜਤ ਅਹਤਿਰਾਮ

ਇੱਜਤ ਅਹਤਿਰਾਮ ਇਕ ਅਫਜਲ ਗਹਿਣਾ ਏ

ਸਾਂਭ ਕੇ ਰੱਖਣਾ ਇਹਤਿਆਤ ਨਾਲ

ਨਹੀਂ  ਮਿਲਦਾ ਇਹ ਦੁਨੀਆਂ ਦੀ ਸਾਰੀ ਦੌਲਤ ਨਾਲ

ਇਹ ਪਾਕੀਜਾ ਕਰਮ ਨਾਲ ਹੀ ਰਹਿਣਾ ਏ

ਇੱਜਤ ਅਹਤਿਰਾਮ ਇਕ ਅਫਜਲ ਗਹਿਣਾ ਏ ।

ਪੁੱਤ ਆਪਣੇ ਮਾਂ-ਬਾਪ ਦੀ ਇੱਜਤ ਵਾਲੇ ਘਰ ਦਾ ਚੌਕੀਦਾਰ ਏ

ਧੀ ਆਪਣੇ ਮਾਪਿਆਂ ਦੀ  ਚੁੰਨੀ  ਤੇ ਦਸਤਾਰ ਏ

ਸਾਂਭ ਕੇ ਰੱਖਣਾ ਤੁਸੀਂ ਤੁਹਾਡੇ ਸਿਰ ਇਕ ਵੱਡਾ ਭਾਰ ਏ

ਇਹ ਭਾਰ ਚੁੱਕਣਾ ਹੀ ਪੈਣਾ ਏ

ਇੱਜਤ ਅਹਤਿਰਾਮ ਇਕ ਅਫਜਲ ਗਹਿਣਾ ਏ ।

ਕਰ ਹਰ ਸੁਪਨਾ ਪੂਰਾ ਪੂਰੀ ਸ਼ਿੱਦਤ ਨਾਲ

ਮੰਜਿਲ ਆਪਣੀ ਪਾਉਣ ਲਈ ਜੱਦੋਜਹਿਦ ਵੀ ਤੂੰ ਕਰ

ਪਰ ਖ਼ਲਕਤ ਵਿੱਚ ਰਹਿਕੇ ਨਾਪਾਕ ਹਰਕਤ ਨਾ ਕਰ

ਯਾਦ ਰੱਖੀ ਇਸ ਸੰਸਾਰ ਦਾ ਹਿਸਾਬ ਤੈਨੂੰ ਦੇਣਾ ਪੈਣਾ ਏ

ਇੱਜਤ ਅਹਤਿਰਾਮ ਇਕ ਅਫਜਲ ਗਹਿਣਾ ਏ

ਸਾਂਭ ਕੇ ਰੱਖਣਾ ਇਹਤਿਆਤ ਨਾਲ

ਨਹੀਂ ਮਿਲਦਾ ਇਹ ਦੁਨੀਆਂ ਦੀ ਸਾਰੀ ਦੌਲਤ ਨਾਲ

ਇਹ ਪਾਕੀਜਾ ਕਰਮ ਨਾਲ ਹੀ ਰਹਿਣਾ ਏ

ਇੱਜਤ ਅਹਤਿਰਾਮ ਇਕ ਅਫਜਲ ਗਹਿਣਾ ਏ ।

ਅਪਣੇ ਪਿਆਰਿਆਂ ਨਾਲ ਵੀ ਕਦੇ ਕੁਝ ਪਲ ਜੀਅ ਲਿਆ ਕਰ

“ਪ੍ਰੀਤ ” ਦੁੱਖ ਸੁੱਖ ਕਰ, ਕੁਝ ਸੁਣ ਲਿਆ ਕਰ ਕੁਝ ਕਹਿ ਲਿਆ ਕਰ

ਇਹ ਸਮਾ ਮੁੜ ਵਾਪਿਸ ਨਹੀਂ ਆਉਂਦਾ ਨਾ ਹਮੇਸ਼ਾ ਖੁਸ਼ੀਆਂ ਖੇੜੇ ਰਹਿਣਾ ਏ

ਇੱਜਤ ਅਹਤਿਰਾਮ ਇਕ ਅਫਜਲ ਗਹਿਣਾ ਏ

ਸਾਂਭ ਕੇ ਰੱਖਣਾ ਇਹਤਿਆਤ ਨਾਲ

ਨਹੀਂ ਮਿਲਦਾ ਇਹ ਦੁਨੀਆਂ ਦੀ ਸਾਰੀ ਦੌਲਤ ਨਾਲ

ਇਹ ਪਾਕੀਜਾ ਕਰਮ ਨਾਲ ਹੀ ਰਹਿਣਾ ਏ 

ਇੱਜਤ ਅਹਤਿਰਾਮ ਇਕ ਅਫਜਲ ਗਹਿਣਾ ਏ ।





                  “ਪ੍ਰੀਤ ਰੇਖੀ “

Leave a comment

Design a site like this with WordPress.com
Get started