ਕਿਥੇ ਜਾਕੇ ਬੈਠਾ ਮੌਲਾ

ਕਿਥੇ ਜਾਕੇ ਬੈਠਾ ਮੌਲਾ ਬੈਠਾ ਕਿਥੇ ਕਰਤਾਰ ਤੂੰ
ਮਾਰਦਾ ਕਿਉਂ ਨਹੀਂ ਦਾਤਾ ਕਰੌਨਾ ਵਾਲੀ ਮਾਰ ਤੂੰ
ਭੁੱਖੇ- ਭਾਣੇ ਮਰਦੇ ਨੇ ਲੋਕ ਤੇਰੇ ਭਾਣੇ ਵਿੱਚ
ਬੈਠੇ ਨਜ਼ਰਾਂ ਟਿਕਾਈ ਤੇਰੇ ਇਕ-ਇਕ ਦਾਣੇ ਵਿੱਚ
ਫਿਰ ਵੀ ਇਨ੍ਹਾਂ ਦੀ  ਕਿਉ ਲੈਦਾਂ ਨਹੀ ਸਾਰ ਤੂੰ
ਕਿਥੇ ਜਾਕੇ ਬੈਠਾ ਮੌਲਾ ਬੈਠਾ ਕਿਥੇ ਕਰਤਾਰ ਤੂੰ
ਮਾਰਦਾ ਕਿਉਂ ਨਹੀਂ ਦਾਤਾ ਕਰੌਨਾ ਵਾਲੀ ਮਾਰ ਤੂੰ
ਹੁਣ ਘਰ ਵਿੱਚ ਕੈਦ ਲੋਕ ਜਿਉਂ ਪਹਿਲਾਂ ਜੀਵ ਜੰਤ ਸੀ
ਕਰਦਾ ਤੂੰ ਕੀ ਸੋਚਦਾ ਤੂੰ ਕੀ ਪਾਇਆ ਕਿਸੇ ਨੇ ਵੀ ਅੰਤ ਨ੍ਹੀ
ਪਹਿਲਾਂ ਕਰਦੇ ਸੀ ਮਜਾਕ ਤੈਨੂੰ ਉੱਚੀ ਹੱਸ-ਹੱਸ ਕੇ
ਅੱਜ ਤੂੰ ਵੀ ਕਰਦਾ ਮਖੌਲ ਇੰਨਾ ਨੂੰ ਦੱਸ ਦੱਸ ਕੇ
ਦੇਖ-ਦੇਖ ਹੱਸਦਾ ਹੁਣ  ਸਾਇੰਸ ਦੀ ਵੀ ਹੁੰਦੀ ਹਾਰ ਤੂੰ
ਕਿਥੇ ਜਾਕੇ ਬੈਠਾ ਮੌਲਾ ਬੈਠਾ ਕਿਥੇ ਕਰਤਾਰ
ਮਾਰਦਾ ਕਿਉਂ ਨਹੀਂ ਦਾਤਾ ਕਰੌਨਾ ਵਾਲੀ ਮਾਰ ਤੂੰ
ਮਾਰਦਾ ਕਿਉਂ ਨਹੀਂ ਦਾਤਾ ਕਰੌਨਾ ਵਾਲੀ ਮਾਰ
ਲੱਭਦਾ ਨ੍ਹੀ ਹੱਲ ਕੋਈ ਇਸ ਕਰੌਨਾ ਲਈ
ਤੁਹਾਡੇ ਤੇ ਹੀ ਆਸ ਕੁਝ ਹੁਣ ਤਾਂ ਕਰੋ ਨਾ ਜੀ
ਪੂਰਾ ਸੰਸਾਰ ਲੱਗਾ ਬਸ ਇਸੇ ਹੀ ਯਤਨ ਵਿੱਚ
ਰੋਜ ਹੀ ਫਲਾਈਟਾਂ ਆਉਣ ਆਪਣੇ ਵਤਨ ਵਿੱਚ
ਘਰੋਂ ਬਾਹਰ ਨ੍ਹੀ ਜਾਣਾ ਬਸ ਥਾਲੀਆਂ ਵਜਾਉ
ਨਾ ਕੋਈ ਰੋਟੀ ਦੀ ਫਿਕਰ ਇਥੇ ਸਾਡੀ ਸਰਕਾਰ ਨੂੰ
ਕਿਥੇ ਜਾਕੇ ਬੈਠਾ ਮੌਲਾ ਬੈਠਾ ਕਿਥੇ ਕਰਤਾਰ ਤੂੰ
ਮਾਰਦਾ ਕਿਉਂ ਨਹੀਂ ਦਾਤਾ ਕਰੌਨਾ ਵਾਲੀ ਮਾਰ ਤੂੰ
ਹੁਣ ਘਰ ਬੈਠਾ ਭਾਵੇਂ ਇਕ ਪੂਰਾ ਪਰਿਵਾਰ ਏ
ਫਿਰ ਵੀ ਉਹ ਅੱਜ ਕੋਲ ਬਹਿਣ ਤੋਂ ਡਰੇ
ਸੋਚ ਸੋਚ ਕਰ ਯਾਦ ਇਸ ਭੈੜੀ ਬਿਮਾਰੀ ਨੂੰ
ਪਲ ਪਲ ਘੜੀ ਘੜੀ ਤਿਲ ਤਿਲ ਉਹ ਮਰੇ
ਘਰ ਵਿੱਚ ਰਹਿਕੇ ਵੀ ਪੈ ਗਈਆਂ ਦੂਰੀਆਂ
ਪ੍ਰੀਤ ਕਰੇ ਇਹੀ ਅਰਦਾਸ
ਕਰਦੇ ਤੂੰ ਸਿਹਤਮੰਦ ਇਹ ਦੁਨਿਆਵੀ ਪਰਿਵਾਰ ਤੂੰ
ਕਿਥੇ ਜਾਕੇ ਬੈਠਾ ਮੌਲਾ ਬੈਠਾ ਕਿਥੇ ਕਰਤਾਰ
ਮਾਰਦਾ ਕਿਉਂ ਨਹੀਂ ਦਾਤਾ ਕਰੌਨਾ ਵਾਲੀ ਮਾਰ
ਕਿਥੇ ਜਾਕੇ ਬੈਠਾ ਮੌਲਾ ਬੈਠਾ ਕਿਥੇ ਕਰਤਾਰ
ਮਾਰਦਾ ਕਿਉਂ ਨਹੀਂ ਦਾਤਾ ਕਰੌਨਾ ਵਾਲੀ ਮਾਰ
ਮਾਰਦਾ ਕਿਉਂ ਨਹੀਂ ਦਾਤਾ ਕਰੌਨਾ ਵਾਲੀ ਮਾਰ

ਪ੍ਰੀਤ ਰੇਖੀ

Leave a comment

Design a site like this with WordPress.com
Get started